ਖੇਡ ਪ੍ਰਾਪਤੀਆਂ 2025-26
ਸਾਲ 2025-2026 ਦੌਰਾਨ ਬਾਬਾ ਬੁੱਢਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਹੇਠ ਲਿਖੀਆਂ ਪ੍ਰਾਪਤੀਆਂ ਕੀਤੀਆਂ।
1. ਕਾਲਜ ਦੀ ਕਬੱਡੀ ਟੀਮ ਨੇ ਯੂਨੀਵਰਸਿਟੀ ਅੰਤਰ ਕਾਲਜ ਟੂਰਨਾਮੈਂਟ ਵਿੱਚੋਂ ਦੂਜੇ ਸਥਾਨ ਤੇ ਰਹੀ।
2. ਬਾਬਾ ਬੁੱਢਾ ਕਾਲਜ ਦੀ ਵਾਲੀਬਾਲ ਅਤੇ ਬਾਕਸਿੰਗ ਟੀਮਾਂ ਯੂਨੀਵਰਸਿਟੀ ਅੰਤਰ ਕਾਲਜ ਟੂਰਨਾਮੈਂਟ ਵਿੱਚ ਤੀਜੇ ਸਥਾਨ ਤੇ ਰਹੀਆਂ। ਯੂਨੀਵਰਸਿਟੀ ਅੰਤਰ ਕਾਲਜ ਬਾਕਸਿੰਗ ਮੁਕਾਬਲਿਆ ਵਿੱਚ ਕਾਲਜ ਦੇ ਬੀਏ ਦੂਜੇ ਸਮੈਸਟਰ ਦੇ ਵਿਦਿਆਰਥੀ ਇੰਦਰਜੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ ਜਦ ਕਿ ਬੀ.ਏ. ਛੇਵੇਂ ਸਮੈਸਟਰ ਦੇ ਵਿਦਿਆਰਥੀ ਸੁਰਿੰਦਰ ਪਾਲ ਸਿੰਘ ਨੇ ਸਿਲਵਰ ਮੈਡਲ ਜਿੱਤਿਆ।
3. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿੱਚ ਕਾਲਜ ਦੇ ਬੀ. ਏ. ਦੂਜੇ ਸਮੈਸਟਰ ਦੇ ਵਿਦਿਆਰਥੀ ਗੁਰਸ਼ਾਨਜੀਤ ਸਿੰਘ ਨੇ ਡਿਕੈਥਲਨ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ।
4. ਕਾਲਜ ਦੇ ਬੀ.ਏ. ਦੂਜਾ ਸਮੈਸਟਰ ਦੇ ਵਿਦਿਆਰਥੀ ਅਰਜੁਨ ਸਲਵਾਨ ਅਤੇ ਜਸ਼ਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਅੰਤਰ ਕਾਲਜ ਰੈਸਲਿੰਗ ਟੂਰਨਾਮੈਂਟ ਵਿੱਚ ਬਰੌਂਜ ਮੈਡਲ ਹਾਸਲ ਕੀਤਾ।
5. ਬਾਬਾ ਬੁੱਢਾ ਕਾਲਜ ਦੇ ਕਈ ਖਿਡਾਰੀਆਂ ਦੀ ਚੌਣ ਅੰਤਰ ਯੂਨੀਵਰਸਟੀ ਟੀਮਾ ਲਈ ਕੀਤੀ ਗਈ ਜਿਨਾਂ ਵਿਚ ਮੋਹਿਤ (ਕਬੱਡੀ), ਮਨਪ੍ਰੀਤ ਸਿੰਘ ਅਤੇ ਸਾਈਮਨਜੀਤ ਸਿੰਘ (ਵਾਲੀਬਾਲ) ਅਤੇ ਇੰਦਰਜੀਤ (ਬਾਕਸਿੰਗ) ।
6. ਬਾਬਾ ਬੁੱਢਾ ਕਾਲਜ ਦੇ ਖਿਡਾਰੀ ਮਨਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਨੌਰਥ ਜੋਨ ਅੰਤਰ ਯੂਨੀਵਰਸਿਟੀ ਖੇਡਾਂ (ਵਾਲੀਬਾਲ) ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਉੜੀਸਾ ਵਿਚ ਹੋਈਆਂ 26ਵੀਂ ਯੂਥ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ 2026 ਵਿਚੋਂ ਵੀ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਤਰ ਯੂਨੀਵਰਸਟੀ ਵਿਚ ਭਾਗ ਲਿਆ।
7. ਬਾਬਾ ਬੁੱਢਾ ਕਾਲਜ ਦੇ ਖਿਡਾਰੀ ਸਾਇਮਨਜੀਤ ਸਿੰਘ (ਵਾਲੀਬਾਲ) ਨੇ ਕੋਟਾ ਰਾਜਸਥਾਨ ਵਿਖੇ ਰਾਸ਼ਟਰੀ ਖੇਲੋ ਇੰਡੀਆ ਗੇਮਜ਼ ਵਿਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ।
Sports Achievers
Jasdeep Singh (Athletics)
Ranjit Singh (Volleyball)
Navjot Kaur (Wrestling)
Jasmer Singh (Kabaddi)




